ਪ੍ਰਸਵ-ਪੂਰਵ: ਗਰਭ ਅਵਸਥਾ ਦੌਰਾਨ ਦੇਖਭਾਲ - ਪੰਜਾਬੀ Punjabi

 Home / Poshan Videos / ਪੰਜਾਬੀ / ਪ੍ਰਸਵ-ਪੂਰਵ: ਗਰਭ ਅਵਸਥਾ ਦੌਰਾਨ ਦੇਖਭਾਲPrevious     Next

Download for Laptop | Tablet | SmartPhone | BasicPhone

Install HealthPhone Poshan Mobile App in Punjabi

Install Poshan Punjabi mobile app

This app works offline; all videos are included within the app.

ਪ੍ਰਸਵ-ਪੂਰਵ: ਗਰਭ ਅਵਸਥਾ ਦੌਰਾਨ ਦੇਖਭਾਲ - ਪੰਜਾਬੀ Punjabi

ਗਰਭ ਅਵਸਥਾ ਦੌਰਾਨ ਔਰਤਾਂ ਲਈ ਆਪਣੀ ਅਤੇ ਆਪਣੇ ਬੱਚੇ ਦੀ ਦੇਖਭਾਲ ਕਰਨ ਬਾਰੇ ਟਿਪਸ ਅਤੇ ਗਰਭ ਅਵਸਥਾ ਤੋਂ ਪਹਿਲਾਂ, ਦੌਰਾਨ ਅਤੇ ਬਾਅਦ ਵਿੱਚ ਚੰਗੀ ਦੇਖਭਾਲ ਮਿਲਣ ਦੀ ਮਹੱਤਤਾ।

ਗਰਭ ਅਵਸਥਾ ਦੌਰਾਨ ਪ੍ਰਸਵ-ਪੂਰਵ ਦੇਖਭਾਲ ਦਾ ਸਿੱਧਾ ਸੰਬੰਧ ਸੰਭਾਵਿਤ ਮਾਂ ਅਤੇ ਅਣਜੰਮੇ ਬੱਚੇ ਦੀ ਸਿਹਤ ਅਤੇ ਤੰਦਰੁਸਤੀ ਦੇ ਨਾਲ ਹੈ।

ਸੰਭਾਵਿਤ ਮਾਪਿਆਂ ਨੂੰ ਜਲਦ ਤੋਂ ਜਲਦ ਆਂਗਨਵਾੜੀ ਜਾਣਾ ਚਾਹੀਦਾ ਹੈ ਤਾਂ ਕਿ ਉਹ ਜਾਣ ਸਕਣ ਕਿ ਤੁਹਾਡੇ ਬੱਚਾ ਹੋਣ ਵਾਲਾ ਹੈ ਅਤੇ ਤੁਸੀਂ ਮਾਂ ਅਤੇ ਬੱਚੇ ਦੀ ਸੁਰੱਖਿਆ ਦਾ ਕਾਰਡ ਲੈ ਸਕੋ; ਇਹ ਇੱਕ ਸਧਾਰਨ ਪਰੰਤੂ ਪ੍ਰਭਾਵਸ਼ਾਲੀ ਕਾਰਡ ਹੈ ਜੋ ਬੱਚੇ ਦੇ ਪੋਸ਼ਣ ਅਤੇ ਵਾਧੇ ਦਾ ਲਗਾਤਾਰ ਨਿਰੀਖਣ ਕਰਨ ਵਿੱਚ ਉਹਨਾਂ ਦੀ ਮਦਦ ਕਰ ਸਕਦਾ ਹੈ।

ਭਾਰਤ ਵਿੱਚ 75% ਨਵੀਂਆਂ ਮਾਤਾਵਾਂ ਨੂੰ ਅਨੀਮਿਆ ਹੈ ਅਤੇ ਉਹਨਾਂ ਵਿੱਚੋਂ ਜ਼ਿਆਦਾਤਰ ਦਾ ਭਾਰ ਗਰਭ ਅਵਸਥਾ ਦੌਰਾਨ ਲੋੜ ਨਾਲੋਂ ਘੱਟ ਜਾਂਦਾ ਹੈ। ਇਸ ਕਾਰਨ ਖ਼ਰਾਬ ਭਰੂਣ ਵਾਧਾ, ਘੱਟ ਜਨਮ ਭਾਰ ਅਤੇ ਸ਼ਿਸ਼ੂਆਂ ਵਿੱਚ ਗੈਰ-ਅਨੁਵਾਂਸ਼ਿਕ ਜਨਮਜਾਤ ਅਨਿਯਮਿਤਤਾਵਾਂ ਹੋ ਜਾਂਦੀਆਂ ਹਨ।

ਗਰਭ ਅਵਸਥਾ ਦੌਰਾਨ, ਇਹ ਯਕੀਨੀ ਬਣਾਓ ਕਿ ਸੰਭਾਵਿਤ ਮਾਤਾਵਾਂ ਸਹੀ ਸਮੇਂ ਤੇ ਸਹੀ ਆਹਾਰ ਲੈਣ। ਉਹਨਾਂ ਨੂੰ ਜ਼ਿਆਦਾ ਭੋਜਨ, ਆਮ ਨਾਲੋਂ ਇੱਕ ਚੌਥਾਈ ਜ਼ਿਆਦਾ ਭੋਜਨ ਖਾਣਾ ਚਾਹੀਦਾ ਹੈ।

ਸੰਭਾਵਿਤ ਮਾਂ ਨੂੰ ਦਿਨ ਦੇ ਸਮੇਂ ਘੱਟੋ-ਘੱਟ ਦੋ ਘੰਟੇ ਆਰਾਮ ਕਰਨਾ ਚਾਹੀਦਾ ਹੈ। ਰਾਤ ਦੇ ਸਮੇਂ, ਉਸਨੂੰ ਅੱਠ ਘੰਟੇ ਸੌਣਾ ਚਾਹੀਦਾ ਹੈ। ਘਰ ਵਿੱਚ ਖੁਸ਼ਨੁਮਾ ਮਾਹੌਲ ਰੱਖਣਾ ਚਾਹੀਦਾ ਹੈ।

ਇਸ ਵੀਡਿਓ ਦਾ ਉਦੇਸ਼ ਕੁਪੋਸ਼ਣ ਦੇ ਲੱਛਣਾਂ ਅਤੇ ਖਤਰਨਾਕ ਨਤੀਜਿਆ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਅਤੇ ਕੁਪੋਸ਼ਣ ਨੂੰ ਰੋਕਣ ਲਈ ਸਮੁਦਾਇ ਨੂੰ ਉਤਸਾਹਿਤ ਕਰਨਾ ਅਤੇ ਇੱਕ ਵਿਅਕਤੀ ਨੂੰ ਉਹਨਾਂ ਕੰਮਾਂ ਦੀ ਜਾਣਕਾਰੀ ਦੇਣਾ ਹੈ ਜੋ ਉਹ ਕਰ ਸਕਦਾ ਹੈ।

ਇਹ ਵਿਆਪਕ ਸਤਰ ਤੇ ਸਮੁਦਾਇ ਨੂੰ ਜਾਣਕਾਰੀ ਦੇਣ ਲਈ ਹੈ।

ਤਿਆਰਕਰਤਾ: ਮੰਤਰਾਲਾ, ਮਹਿਲਾ ਅਤੇ ਬਾਲ ਵਿਕਾਸ ਵਿਭਾਗ, ਭਾਰਤ ਸਰਕਾਰ ਯੂਨੀਸੈਫ਼ ਅਤੇ ਹੋਰ ਵਿਕਾਸ ਸੰਬੰਧੀ ਸਾਂਝੇਦਾਰਾਂ ਦੇ ਸਕ੍ਰਿਅ ਸਮੱਰਥਨ ਦੇ ਨਾਲ।

 
  • Indian Academny of Pediatrics
  • HealthPhone
  • Vodafone India
  • Ministry of Women and Child Development
  • UNICEF India

About IAP HealthPhone

An initiative of HealthPhone™, conducted under the aegis of Indian Academy of Pediatrics, in partnership with the Ministry of Women and Child Development, UNICEF, Aamir Khan and with support from Vodafone.

The objective of this nationwide campaign against malnutrition is to address issues of status of women, the care of pregnant mothers and children under two, breastfeeding and the importance of balanced nutrition and health. The focus is on women between 13 and 35 years of age and their family members.


Read more